ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦਾ ਮੁੱਦਾ ਵਿਧਾਨ ਸਭਾ ਸੈਸ਼ਨ ''ਚ ਗੂੰਜਿਆ, ਕ‍ਾਂਗਰਸ ਨੇ ਕੀਤਾ ਵਾਕਆਉਟ

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦਾ ਮੁੱਦਾ ਵਿਧਾਨ ਸਭਾ ਸੈਸ਼ਨ ''ਚ ਗੂੰਜਿਆ, ਕ‍ਾਂਗਰਸ ਨੇ ਕੀਤਾ ਵਾਕਆਉਟ

ਅੱਜ ਵਿਧਾਨ ਸਭਾ ਸੈਸ਼ਨ ਦਾ ਚੌਥਾ ਦਿਨ ਹੈ।ਸਦਨ ਵਿਚ ਸਿੱਧੂ ਮੂਸੇਵਾਲ ਦੇ ਕਤਲਕਾਂਡ ਨੂੰ ਲੈਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ - ਸਾਹਮਣੇ ਹੋ ਗਏ। ਸੱਤਾ ਤੇ ਵਿਰੋਧੀ ਧਿਰ 'ਚ ਇਸ ਮਾਮਲੇ 'ਚ ਬਹਿਸ ਭਖਦੀ ਹੋਈ ਨਜ਼ਰ ਆਈ। ਸਰਕ‍ਾਰ ਵਲੋਂ ਅਮਨ ਅਰੋੜਾ ਨੇ ਜਵਾਬ ਦਿੱਤਾ ਕਿ ਸਿੱਧੂ ਮੂਸੇਵਾਲਾ ਕੋਲੋਂ ਸਾਰੀ ਸਕਿਓਰਿਟੀ ਵਾਪਸ ਨਹੀਂ ਲਈ ਗਈ ਸੀ ਬਲਕਿ ਉਸ ਨੂੰ ਘੱਟ ਕੀਤਾ ਗਿਆ ਸੀ। ਪਰ ਸਿੱਧੂ ਉਸ ਦਿਨ ਸਕਿਓਰਿਟੀ ਗਾਰਡ ਨਾਲ ਲੈਕੇ ਨਹੀਂ ਗਏ ਸੀ।ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਵਿਰੋਧੀ ਧਿਰ 'ਤੇ ਗਲਤ ਬੋਲਣ ਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।ਇਸ ਤੋਂ ਮਗਰੋਂ ਵਿਰੋਧੀ ਧਿਰ ਕਾਂਗਰਸ ਵੈੱਲ 'ਚ ਪੁੱਜੇ ਤੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਕੁਲਦੀਪ ਧਾਲੀਵਾਲ ਨੇ ਵੀ ਕਾਂਗਰਸ ਖਿਲਾਫ ਨਾਅਰੇਬਾਜੀ ਸ਼ੁਰੂ ਕੀਤੀ। ਸੱਤਾ ਤੇ ਵਿਰੋਧੀ ਧਿਰ ਨੇ ਇਕ ਦੂਜੇ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਤੋਂ ਮਗਰੋਂ ਅਕਾਲੀਆਂ ਨੇ ਇਕ ਵਾਰ ਵਿਰੋਧ ਕੀਤਾ ਪਰ ਕੁਰਸੀਅਆਂ 'ਤੇ ਬੈਠੇ ਰਹੇ।ਇਸ ਤੋਂ ਮਗਰੋਂ ਕਾਂਗਰਸ ਨੇ ਵਾਕਆਊਟ ਕਰ ਦਿੱਤਾ।

ਵਿਰੋਧੀਆਂ ਨੇ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਲੈਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ 'ਚ ਹੋਲੇ ਮਹੱਲੇ ਦੌਰਾਨ ਹੋਇਆ NRI ਦਾ ਕਤਲ ਖਰਾਬ ਕਾਨੂੰਨ ਵਿਵਸਥਾ ਦੀ ਗਵਾਹੀ ਭਰਦਾ ਹੈ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਲੋਕ ਪੰਜਾਬ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਪਾਬੰਦੀਆਂ ਦੇ ਬਾਵਜੂਦ ਹਥਿਆਰਾਂ ਦਾ ਪ੍ਰਦਰਸ਼ਨ ਗੈਰ ਕਾਨੂੰਨੀ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।ਉਨ੍ਹਾਂ ਨੇ ਕਿਹ‍ਾ ਕਿ ਮੁੱਖ ਮੰਤਰੀ ਦੇ ਮਾਫੀ ਨਾ ਮੰਗਣ ਤਕ ਸਦਨ ਦਾ ਬਾਈਕਾਟ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਦਨ ਚਲਾਉਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੈ ਅਤੇ ਇਸ ਬਾਰੇ ਸੰਸਦੀ ਮਾਮਦ ਮੰਤਰੀ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਬਜਟ ਨੂੰ ਲੈਕੇ ਬਾਜਵਾ ਨੇ ਕਿਹਾ ਕਿ ਸਾਨੂੰ ਸਰਕਾਰ ਕੋਲੋਂ ਕੋਈ ਵੀ ਉਮੀਦ ਨਹੀਂ ਹੈ।