ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਹੋਣਗੇ ਨਤਮਤਕ,ਪ੍ਰਸ਼ਾਸਨ ਵਲੋਂ ਸਖਤ ਸੁਰੱਖਿਆ ਪ੍ਰਬੰਧ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਰ ਹੋਣਗੇ ਨਤਮਤਕ,ਪ੍ਰਸ਼ਾਸਨ ਵਲੋਂ ਸਖਤ ਸੁਰੱਖਿਆ ਪ੍ਰਬੰਧ

ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਬਾਅਦ ਦੁਪਹਿਰ 12 ਵਜੇ ਹਵਾਈ ਅੱਡਾ ਰਾਜਾਸਾਂਸੀ ਪਹੁੰਚ ਜ‍ਾਣਗੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਣਾ ਤੀਰਤ ਵਿਖੇ ਨਤਮਸਤਕ ਹੋਣਗੇ। ਦ੍ਰੌਪਦੀ ਮੁਰਮੂ 25 ਜੁਲਾਈ 2022 ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਬਣੇ ਸਨ। ਜਿਸ ਤੋਂ ਬਾਅਦ ਉਹ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਣਾ ਤੀਰਤ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਜਿਸ ਦੇ ਮੱਦੇ ਨਜ਼ਰ ਗੁਰੂ ਨਗਰੀ ਵਿਖੇ ਪੁਲਿਸ ਪ੍ਰਸਾਸ਼ਨ ਵੱਲੋਂ ਰਾਸ਼ਟਰਪਤੀ ਦੇ ਦੌਰੇ ਵਾਲੇ ਸਥਾਨਾਂ ‘ਤੇ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਹਜਾਰਾਂ ਹੀ ਪੁਲਿਸ ਸੁਰੱਖਿਆ ਮੁਲਾਜਮ ਰਾਸ਼ਟਰਪਤੀ ਦੇ ਦੌਰੇ ਵਾਲੇ ਸਥਾਨ ਅਤੇ ਰਸਤੇ ਵਿਚ ਲਗਾਏ ਗਏ ਹਨ। ਰਾਸ਼ਟਰਪਤੀ ਵਿਸ਼ੇਸ਼ ਜਹਾਜ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਤਕਰੀਬਨ 12 ਵਜੇ ਪਹੁੰਚਣਗੇ ਜੋ ਸ਼ਾਮ 4 ਵਜੇ ਤੱਲ ਸ਼ਹਿਰ ਵਿਚ ਹੀ ਰਹਿਣਗੇ। ਦ੍ਰੋਪਦੀ ਮੁਰਮੂ ਹਵਾਈ ਅੱਡੇ ਤੋਂ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਕਰੀਬਨ 12:40 ‘ਤੇ ਪਹੁੰਚਣਗੇ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਦਰਬਾਰ ਸਾਹਿਬ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਦਰਸ਼ਨ ਕਰਨ ਉਪਰੰਤ ਦ੍ਰੋਪਦੀ ਮੁਰਮੂ ਦਾ ਸੂਚਨ ਕੇਂਦਰ ਵਿਖੇ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਦ੍ਰੌਪਦੀ ਮੁਰਮੂ ਪਰਿਕਰਮਾ ਕਰਦੇ ਹੋਏ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਲੰਗਰ ਛੱਕਣਗੇ। ਦ੍ਰੌਪਦੀਮੁਰਮੂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਿੱਖ ਮਸਲਿਆਂ ਬਾਰੇ ਮੰਗ ਪੱਤਰ ਵੀ ਸੌਂਪਿਆ ਜਾ ਸਕਦਾ ਹੈ। ਦਰਸ਼ਨ ਉਪਤੰਰ ਰਾਸ਼ਤਰਪਤੀ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਉਪਰੰਤ ਦ੍ਰੌਪਦੀ ਮੁਰਮੂ ਸ੍ਰੀ ਦੁਰਗਿਆਣਾ ਤੀਰਥ ਵਿਖੇ ਨਤਮਸਤਕ ਹੋਣਗੇ, ਜਿਥੇ ਉਨ੍ਹਾਂ ਨੂੰ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਜਿਸ ਤੋਂ ਬਾਅਦ ਦ੍ਰੌਪਦੀ ਮੁਰਮੂ ਵਿਸ਼ੇਸ਼ ਜਹਾਜ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਤੋਂ ਵਾਪਸ ਚੱਲੇ ਜਾਣਗੇ।

                        Image

ਜੀ 20 ਦੀਆਂ ਤਿਆਰੀਆਂ ਲਈ ਕੀਤੇ ਪ੍ਰਬੰਧਾਂ ਕਾਰਨ ਪ੍ਰਸਾਸ਼ਨ ਨੂੰ ਮਿਲਿਆ ਲਾਭ
ਅੰਮ੍ਰਿਤਸਰ ਵਿਖੇ ਹੋਣ ਜਾ ਰਹੇ ਜੀ 20 ਦੀਆਂ ਤਿਆਰੀਆਂ ਲਈ ਕੀਤੇ ਪ੍ਰਬੰਧਾਂ ਕਾਰਨ ਪ੍ਰਸਾਸ਼ਨ ਨੂੰ ਲਾਭ ਮਿਿਲਆ ਹੈ। ਜੀ 20 ਦੀ ਟੀਮ ਵਾਲੇ ਰੂਟ ਦੀਆਂ ਤੀਆਰੀਆਂ ਤਕਰੀਬਨ ਮੁਕੰਮਲ ਹਨ ਅਤੇ ਇਸ ਰੂਟ ਰਾਹੀਂ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਗੁਰੂ ਨਗਰੀ ਵਿਚ ਸਫਰ ਤੈਅ ਕਰਨਗੇ। ਸਾਫ-ਸਫਾਈ, ਸੁਰੱਖਿਆ ਤੇ ਬੈਰੀਗੇਟ ਆਦਿ ਦੀ ਤਿਆਰੀ ਮੁਕੰਮਲ ਹੈ, ਜਿਸ ਦਾ ਲਾਭ ਰਾਸ਼ਰਟਪਤੀ ਦੀ ਫੇਰੀ ਦੌਰਾਨ ਲਿਆ ਜਾ ਰਿਹਾ ਹੈ।

ਗੁਰੂ ਨਗਰੀ ਫੇਰੀ ਦੌਰਾਨ ਜਿਸ ਰੂਟ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਾਣਗੇ ਉਸ ਰਸਤੇ ਨੂੰ ਆਮ ਲੋਕਾਂ ਲਈ ਮੁਕੰਮਲ ਬੰਦ ਕੀਤਾ ਜਾਵੇਗਾ। ਹਰ ਵਾਰ ਦੀ ਤਰਾਂ ਵੀਵੀਆਈਪੀ ਫੇਰੀ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਪਲਾਨ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਤੀਰਤ ਤੇ ਜਲ੍ਹਿਆਵਾਲਾ ਬਾਗ ਵਿਖੇ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ ਅਤੇ ਪ੍ਰਸਾਸ਼ਨ ਵੱਲੋਂ ਇਨ੍ਹਾਂ ਸਥਾਨਾਂ ‘ਤੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਕੇ ਮੁਕੰਮਲ ਪ੍ਰਬੰਧ ਕੀਤੇ ਜਾ ਚੁੱਕੇ ਹਨ। ਵਿਰਾਸਤੀ ਮਾਰਗ ‘ਤੇ ਵੀ ਆਮ ਲੋਕਾਂ ਨੂੰ ਪੈਦਲ ਚੱਲਣ ਲਈ ਉਸ ਸਮੇਂ ਫੁੱਟਪਾਥ ਦੀ ਵਰਤੋਂ ਕਰਨੀ ਪਵੇਗੀ ਅਤੇ ਇਸ ਰੂਟ ‘ਤੇ ਟ੍ਰੈਫਿਕ ਮੁਕੰਮਲ ਬੰਦ ਰਹੇਗੀ।